ਸੋਚ ਕੇ ਵੇਖੋ ਜਰਾ
ਚਲੋ ਮੰਨ ਲੈਣੇ ਆ
ਕਿਸਾਨੀ ਘੋਲ ਚ
ਬੈਠੇ ਕਿਸਾਨ ਅੱਤਵਾਦੀ
ਵੱਖਵਾਦੀ……
ਨਾਲੇ ਖਾਲਿਸਤਾਨੀ ਨੇ
ਤਾਂ ਫਿਰ
ਸਰਹੱਦ ਤੇ
ਉਸੇ ਅੱਤਵਾਦੀ,ਵੱਖਵਾਦੀ,
ਨਾਲੇ ਖਾਲਿਸਤਾਨੀ ਦਾ ਪੁੱਤ
ਆਪਣੇ ਸਾਹ ਗਵਾ
ਸਾਨੂੰ ਸਾਹ ਦੇ ਰਿਹਾ ਏ
ਇਹ ਤਾਂ ਸੋਚੋ
ਹੁਣ ਅਸੀਂ
ਕਿਸ ਤਰਾਂ ਮੋੜ ਰਹੇ ਆ
ਸਾਡੇ ਤੇ ਚੜੇ
ਕਰਜ਼ੇ ਦਾ ਮੁੱਲ
ਕਰਜ਼ਾ ਕਿਸਾਨ ਤੇ ਨਹੀਂ
ਸਾਡੇ ਤੇ ਹੁੰਦਾ ਏ
ਜਦੋਂ ਮਰਦਾ ਕੋਈ
ਸਰਹੱਦ ਤੇ
ਕਿਸਾਨ ਤਾਂ ਕਰਜ਼ਾ
ਮੋੜਦਾ ਏ
ਅੰਨ ਉਗਾ
ਸਾਡਾ ਢਿੱਡ ਭਰ
ਗੁਣਾ ਤਾਂ ਕਰੋ
ਕਿੰਨਾ ਮੂਲ
ਕਿੰਨਾ ਵਿਆਜ
ਹੋ ਗਿਆ
ਸਾਡੇ ਸਿਰ
ਥੋੜਾ ਤਾਂ ਸੋਚੋ
ਖੇਤਾਂ ਚ
ਮਿੱਟੀ ਨਾਲ ਮਿੱਟੀ
ਹੁੰਦਾ ਏ ਜੋਂ
ਮੁੱਲ ਪਾਉਂਦਾ ਏ
ਉਹੀ ਮਿੱਟੀ ਦਾ
ਅਪਣਾ ਪੁੱਤ ਮਰਵਾ
ਤਾਹੀਂ ਕਹਾਉਂਦਾ ਏ
ਅੱਤਵਾਦੀ, ਵੱਖਵਾਦੀ
ਨਾਲੇ ਖਾਲਿਸਤਾਨੀ
ਥੋੜਾ ਤਾਂ ਸੋਚੋ
ਅੰਨ ਉਘਾਉਣੇ
ਪੁੱਤ ਮਰਵਾਉਣੇ
ਸੌਖੇ ਤਾ ਨਹੀਂ ਹੁੰਦੇ