ਲਿਆ ਗਿਆ ਹਰ ਫੈਂਸਲਾ
ਜ਼ਰੂਰੀ ਨਹੀਂ
ਸ਼ਤ ਪ੍ਰਤੀਸ਼ਤ
ਸਹੀ ਹੋਵੇ
ਜ਼ਰੂਰੀ ਇਹ ਹੈ
ਸਮਝ ਲਿਆ ਜਾਵੇ
ਜੋ ਅਸੀਂ ਕਰਿਆ
ਉਸਦੀ ਖਿਲਾਫਤ ਕਿਉਂ?
ਸਧਾਰਨ ਲੋਕ
ਅਕਸਰ ਚੁੱਪ ਰਹਿੰਦੇ ਨੇ
ਜਦੋਂ ਬੋਲਦੇ ਨੇ
ਓਦੋਂ…..
ਪੜ੍ਹੇ ਲਿਖੇ
ਗੂੰਗੇ ਹੋ ਜਾਂਦੇ ਨੇ
ਦਸੋ ਉਸ ਵੇਲੇ
ਫਿਰ ਉਹ
ਬੋਲਣ ਦੀ ਮੰਗਦੇ
ਇਜਾਜ਼ਤ ਕਿਉਂ?
ਹਜੂਮ ਦੀ ਤਾਕਤ
ਹਥਿਆਰ ਨਹੀਂ
ਹੌਂਸਲਾ ਹੁੰਦਾ
ਹੌਂਸਲੇ ਦੀ ਲਲਕਾਰ
ਜਿਸਦੀ ਆਵਾਜ਼ ਨਹੀਂ
ਅਸਰ ਬਥੇਰਾ ਕਰਦੀ ਏ
ਸੰਵਿਧਾਨ ਖੇਡ ਨਹੀਂ
ਲੋਕਤੰਤਰ ਦੀ ਨਿਸ਼ਾਨੀ ਏ
ਬਹੁਮਤ ਮਨਮਰਜੀ ਨਹੀਂ
ਰਾਜਸੇਵਾ ਜੋ ਨਿਭਾਉਣੀ ਏ
ਪਰ ਭੁੱਲ ਗਏ ਹਾਕਿਮ
ਯਾਦ ਕਰਵਾਉਣਾ ਪਾਉ
ਹੱਕਾਂ ਲਈ ਫਿਰ
ਕਿਸਾਨਾਂ ਨਾਲ
ਸਾਨੂੰ ਵੀ “ਧਨਵੰਤ”
ਅੱਗੇ ਹੋਣਾ ਪਾਉ।